Advertisements
Advertisements
Advertisements
Advertisements
Advertisements
Advertisements
Advertisements
Advertisements

 

ਜਲੰਧਰ ,(ਆਖ਼ਿਰ ਕਿਓਂ ਨਿਊਜ਼ ):   ਥਾਣਾ ਨੰ. ਦੋ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਗਿ੍ਫ਼ਤਾਰੀ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਉਨ੍ਹਾਂ ਦੇ ਘਰੋਂ ਇਕ ਨਾਜਾਇਜ਼ ਪਿਸਟਲ ਤੇ ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਨੰ. ਤਿੰਨ ਦੇ ਮੁਖੀ ਸਬ ਇੰਸਪੈਕਟਰ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਏਐੱਸਆਈ ਸ਼ੀਸ਼ ਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਪ੍ਰਤਾਪ ਬਾਗ ਟੀ-ਪੁਆਇੰਟ ‘ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਤਾਰਿਕ ਅਹਿਮਦ ਤੇ ਮੁਹੰਮਦ ਸ਼ਹਾਬੂਦੀਨ ਦੋਵੇਂ ਵਾਸੀ ਗਾਂਧੀ ਨਗਰ ਜੋ ਕਿ ਆਪਣੇ ਘਰ ਵਿਚ ਸੂਟਾਂ ਦੀ ਕਢਾਈ ਦਾ ਕੰਮ ਕਰਦੇ ਹਨ ਅਤੇ ਇਸ ਦੇ ਨਾਲ-ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਨੇ ਇਕ ਨਾਜਾਇਜ਼ ਪਿਸਤੌਲ ਵੀ ਰੱਖੀ ਹੋਈ ਹੈ ਤੇ ਇਸ ਵੇਲੇ ਉਹ ਦੋਵੇਂ ਜਣੇ ਮੋਟਰਸਾਈਕਲ ‘ਤੇ ਭਗਤ ਸਿੰਘ ਚੌਕ ਵੱਲੋਂ ਆ ਰਹੇ ਹਨ। ਜਿਸ ‘ਤੇ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਰੋਕ ਕੇ ਜਦ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤੇ ਉਨ੍ਹਾਂ ਨੇ ਨਾਜਾਇਜ਼ ਪਿਸਤੌਲ ਵੀ ਆਪਣੇ ਘਰ ‘ਚ ਰੱਖੀ ਹੋਈ ਹੈ। ਪੁਲਿਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਘਰਵਾਲੀ ਦੀ ਮੌਜੂਦਗੀ ‘ਚ ਉਨ੍ਹਾਂ ਦੇ ਘਰੋਂ ਇਕ ਪਿਸਤੌਲ 38 ਬੋਰ ਅਤੇ 6 ਜ਼ਿੰਦਾ ਰੌਂਦ ਬਰਾਮਦ ਕੀਤੇ। ਏਸੀਪੀ ਨੇ ਦੱਸਿਆ ਕਿ ਦੋਵਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਤੇ ਰਿਮਾਂਡ ਦੌਰਾਨ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ।

Advertisements
Advertisements

 

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.