Advertisements
Advertisements
Advertisements
Advertisements
Advertisements
Advertisements
Advertisements
Advertisements

ਅੰਮ੍ਰਿਤਸਰ ਬਿਊਰੋ : ( ਆਖਿਰ ਕਿਉਂ ਨਿਊਜ਼, ਵਰਿੰਦਰ ਸ਼ਰਮਾ, ਲਲਿਤ ਕੁਮਾਰ) ,ਮਾਤਾ ਗੁਜ਼ਰੀ ਵੈਲਫੇਅਰ ਸੁਸਾਇਟੀ ਛੇਹਰਟਾ ਅਤੇ ਸ ਗੁਰਿੰਦਰ ਸਿੰਘ ਦੇ ਸਹਿਯੋਗ ਨਾਲ ਲੌੜ੍ਹਵੰਦ ਬੱਚਿਆ ਨੂੰ ਮਾਸਕ,ਵੇਰਕਾ ਮਿਲਕ ਪਦਾਰਥ ਵੰਡੇ ਗਏ ਅਤੇ ਬੂਟੇ ਲਗਾਏ ਗਏ।ਇਸ ਮੌਕੇ ਸ ਸਤਿੰਦਰਬੀਰ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸ) ਅੰਮ੍ਰਿਤਸਰ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ।ਉਹਨਾ ਦਾ ਸਵਾਗਤ ਸ ਸਲਿੰਦਰ ਸ਼ੈਲੀ ਕੌਂਸਲਰ ਅਤੇ ਸ ਅਮਰੀਕ ਸਿੰਘ,ਸ ਗੁਰਿੰਦਰ ਸਿੰਘ ਗਰੋਵਰ ਅਤੇ ਇਲਾਕਾ ਨਿਵਾਸੀਆ ਨੇ ਕੀਤਾ।ਇਸ ਮੌਕੇ ਸਤਿੰਦਰਬੀਰ ਸਿੰਘ ਅਤੇ ਸਲਿੰਦਰ ਸ਼ੈਲੀ ਵੱਲੋ ਲੌੜ੍ਹਵੰਦਾ ਨੂੰ ਮਾਸਕ,ਵੇਰਕਾ ਮਿਲਕ ਪਦਾਰਥ ਵੰਡੇ ਅਤੇ ਪਾਰਕ ਵਿਖੇ ਬੂਟੇ ਵੀ ਲਗਾਏ ਗਏ।ਇਸ ਮੌਕੇ ਇਸ ਉਪਰਾਲੇ ਲਈ ਐਨ.ਸੀ.ਸੀ ਅਫਸਰ ਸੁਖਪਾਲ ਸਿੰਘ ਸੰਧੂ,ਸ੍ਰੀਮਤੀ ਭੁਪਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਨਾਮਧਾਰੀ ਸੰਸਥਾ,ਸ ਗੁਰਿੰਦਰ ਸਿੰਘ ਗਰੋਵਰ ਦਾ ਵਿਸ਼ੇਸ ਸਨਮਾਨ ਕੀਤਾ ਗਿਆ।ਆਪਣੇ ਸੰਬੋਧਨ ਵਿੱਚ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਸ ਸੁਖਪਾਲ ਸਿੰਘ ਸੰਧੂ, ਸ ਗੁਰਿੰਦਰ ਸਿੰਘ ਗਰੋਵਰ ਅਤੇ ਨਾਮਧਾਰੀ ਸੰਸਥਾ ਦਾ ਇਹ ਬਹੁਤ ਹੀ ਵਧੀਆਂ ਉਪਰਾਲਾ ਹੈ।ਮਨੁੱਖਤਾ ਦੀ ਸੇਵਾ ਹੀ ਸੱਚਾ ਧਰਮ ਹੈ।ਸਾਨੂੰ ਸਭ ਨੂੰ ਮਿਲਕੇ ਸਰਬਤ ਦੇ ਭਲੇ ਲਈ ਉਪਰਾਲੇ ਕਰਨੇ ਚਾਹੀਦੇ ਹਨ।ਉਹਨਾ ਕਿਹਾ ਕਿ ਇਸ ਕਰੋਨਾ ਕਾਲ ਵਿੱਚ ਇਹਨਾ ਸਭ ਨੇ ਮਿਲਕੇ ਇਹ ਸੇਵਾ ਬੜ੍ਹੀ ਤਨਦੇਹੀ ਨਾਲ ਨਿਭਾਈ ਹੈ।ਉਹਨਾ ਇਸ ਵਾਰਡ ਦੇ ਕੌਂਸਲਰ ਸਲਿੰਦਰ ਸ਼ੈਂਲੀ ਦਾ ਵੀ ਵਿਸ਼ੇਸ ਧੰਵਾਦ ਕੀਤਾ ਜੋ ਕਿ ਹਮੇਸ਼ਾ ਲੌਵ੍ਹਵੰਦਾ ਦੀ ਸੇਵਾ ਲਈ ਤੱਤਪਰ ਰਹਿਦੇ ਹਨ।ਇਸ ਮੌਕੇ ਸ੍ਰੀਮਤੀ ਦਲਜੀਤ ਕੌਰ,ਸਿਮਰਨਪ੍ਰੀਤ ਸਿੰਘ ਅਤੇ ਹੋਰ ਐਨ.ਸੀ.ਸੀ ਕੈਡਿਟ ਹਾਜ਼ਰ ਸਨ।


 

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.