Advertisements
Advertisements
Advertisements
Advertisements
Advertisements
Advertisements
Advertisements
Advertisements

ਬਿਊਰੋ,22 ਦਿਸੰਬਰ (ਆਖ਼ਿਰ ਕਿਉਂ ਨਿਊਜ਼, ਵਰਿੰਦਰ ਸ਼ਰਮਾ) : ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ (ਸਰਕਲ ਪਤਾਰਾ) ਦੇ ਪ੍ਰਧਾਨ ਨਵਦੀਪ ਸਿੰਘ ਮਾਹਲ ਅਤੇ ਬੋਲੀਨਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਨੇ ਸਾਥੀਆਂ ਸਮੇਤ ਜਲੰਧਰ ਸਰਕਲ ਵਿਚ jio ਦੇ ਟਾਵਰ ਬੰਦ ਕਰਵਾਏ । ਪਤਾਰਾ ਵਿੱਚ 1, ਬੋਲੀਨਾ ਵਿੱਚ 2, ਜੌਹਲਾਂ ਵਿੱਚ 1, ਬੁਦੀਆਨਾ ਵਿੱਚ 1, ਬਹਾਨੀ ਵਿੱਚ 1 ਟਾਵਰ ਬੰਦ ਕਰਵਾਇਆ ਗਿਆ ਅਤੇ ਮੋਦੀ ਸਰਕਾਰ ਦੇ ਕਾਲ਼ੇ ਕਾਨੂੰਨ ਖਿਲਾਫ਼ ਬੋਲਦੇ ਹੋਏ ਮੋਦੀ ਮੁਰਦਾਬਾਦ ਦੇ ਨਾਅਰੇ ਲਾਏ। ਪ੍ਰਧਾਨ ਨਵਦੀਪ ਸਿੰਘ ਮਾਹਲ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਇਹ ਸੰਘਰਸ਼ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਜੇ ਅੱਜ 6 ਟਾਵਰ ਬੰਦ ਕੀਤੇ ਹਨ ਕੱਲ ਹੋਰ ਵੀ ਬੰਦ ਕਰਵਾਏ ਜਾਣਗੇੇ।ਇਸ ਮੌਕੇ ਤੇ ਉਨ੍ਹਾਂ ਦੇ ਨਾਲ ਲਖਬੀਰ ਸਿੰਘ ਜੌਹਲ,ਦੀਪਕ ਜੋਤ ਸਿੰਘ, ਗੁਰਮੇਲ ਸਿੰਘ, ਮਲਕੀਤ ਸਿੰਘ, ਰਘੁਬੀਰ ਸਿੰਘ, ਗੁਰਨਾਮ ਸਿੰਘ, ਤੀਰਥ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ (ਕੋਹੇਨੂਰ ਪੈਲੇਸ), ਤਰਲੋਚਨ ਸਿੰਘ, ਸਤਨਾਮ ਸਿੰਘ, ਜੈ. ਵੀ. ਵਰਮਾ, ਤੀਰਥ ਸਿੰਘ ਨੰਬਰਦਾਰ ਸ਼ਾਮਲ ਸਨ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.