Advertisements
Advertisements
Advertisements
Advertisements
Advertisements
Advertisements
Advertisements
Advertisements

ਬਿਊਰੋ : (ਆਖ਼ਿਰ ਕਿਉਂ ਨਿਊਜ਼) : ਪੰਜਾਬ ਸਰਕਾਰ ਸ਼ੁਰੂ ਕੀਤੇ ਵੱਲੋ ਮਿਸ਼ਨ ਪੰਜਾਬ ਤਹਿਤ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ,ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਛੇਹਰਟਾ,ਨਾਮਧਾਰੀ ਸੰਸਥਾ (ਇਸਤਰੀ ਵਿੰਗ) ਅੰਮ੍ਰਿਤਸਰ,ਵੇਰਕਾ ਮਿਲਕ ਪਲਾਟ ਅਤੇ ਮਾਸਟਰ ਗੁਰਿੰਦਰ ਸਿੰਘ ਦੇ ਸਹਿਯੋਗ ਨਾਲ ਥਾਣਾ ਸੀ ਡਵੀਜ਼ਨ ਦੇ ਸਾਹਮਣੇ ਝੁਗੀਆ ਵਿੱਚ ਰਹਿ ਰਹੇ ਬੱਚਿਆਂ ਨੂੰ ਮਾਸਕ,ਵੇਰਕਾ ਦੇ ਬਣੇ ਦੱਧ ਤੋ ਬਣੇ ਪਦਾਰਥ ਜਿਵੇ ਦੁੱਧ,ਲੱਸੀ,ਖੀਰ ਆਦਿ ਫਰੀ ਵੰਡੇ ਗਏ।ਇਸ ਮੌਕੇ ਇੰਸ. ਸੁਖਵਿੰਦਰ ਸਿੰਘ ਰੰਧਾਂਵਾ ਮੁੱਖ ਤੌਰ ਤੇ ਸ਼ਾਮਿਲ ਹੋਏ।ਉਹਨਾ ਨੇ ਮਾਸਕ ਅਤੇ ਮਿਲਕ ਪ੍ਰੋਡੈਕਟ ਬੱਚਿਆਂ ਨੂੰ ਵੰਡੇ।ਬੁੱਚਿਆ ਸੰਬੋਧਨ ਕਰਦਿਆ ਇੰਸ. ਰੰਧਾਂਵਾ ਨੇ ਕਿਹਾ ਕਿ ਸਾਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ,ਹੱਥ ਬਾਰ-ਬਾਰ ਸੈਨੀਟਾਈਜ਼ਰ ਨਾਲ ਧੋਣੇ ਚਾਹੀਦੇ ਹਨ ਅਤੇ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।ਲ਼ੌੜ੍ਹ ਪੈਣ ਤੇ ਹੀ ਘਰੋ ਬਾਹਰ ਨਿਕਲਣਾ ਚਾਹੀਦਾ ਹੈ।ਪੰਜਾਬ ਸਰਕਾਰ ਦਾ ਮਿਸ਼ਨ ਪੰਜਾਬ ਦਾ ਮੁੱਖ ਮਕਸਦ ਇਹ ਸ਼ੰਦੇਸ ਘਰ ਘਰ ਪਹੁਚਾਉਣਾ ਹੈ।ਇਹਨਾ ਸੰਸਥਾਵਾ ਦਾ ਇਹ ਉਪਰਾਲਾ ਬਹੁਤ ਵਧੀਆ ਹੈ।ਕਰੋਨਾ ਕਾਲ ਦੌਰਾਨ ਸਾਨੂੰ ਲੌੜ੍ਹਵੰਦਾ ਦੀ ਮਦਦ ਕਰਨੀ ਚਾਹੀਦੀ ਹੈ।ਖਾਸ ਤੌਰ ਤੇ ਛੋਟੇ ਬੱਚਿਆ ਵੱਲ ਖਾਸ ਧਿਆਂਨ ਦੇਣ ਦੀ ਲੌੜ ਹੈ।
ਇਸ ਤੋ ਇਲਾਵਾ ਇਸ ਮੌਕੇ ਤੇ ਐਨ.ਸੀ.ਸੀ ਕੈਡਿਟਾ ਨੇ ਐਨ.ਸੀ.ਸੀ ਅਫਸਰ ਸੁਖਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਧੰਨ ਧੰਨ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਵੱਖ ਤਰ੍ਹਾ ਦੇ ਬੂਟੇ ਵੀ ਲਗਾਏ।ਇਸ ਮੌਕੇ ਆਪਣੇ ਸੰਬੋਧਨ ਵਿੱਚ ਸ ਪਰਮਜੀਤ ਸਿੰਘ ਨੇ ਦੱਸਿਆ ਕਿ ਧੰਨ ਧੰਨ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਛੇਹਰਟਾ ਪ੍ਰਧਾਨ ਸ ਹਰਿੰਦਰਪਾਲ ਸਿੰਘ ਨਾਰੰਗ ਦੀ ਸਰਸਪ੍ਰਸਤੀ ਹੇਠ ਜਿਥੇ ਬੂਟੇ ਲਗਾਉਣ ਦੀ ਸੇਵਾ ਕਰ ਰਹੀ ਹੈ,ਉਥੇ ਸਰਕਾਰੀ ਸਕੂਲਾ ਵਿੱਚ ਵਿਦਿਆਰਥੀਆ ਲਾਈ ਸਟੇਸ਼ਨਰੀ,ਵਾਟਰ ਕੂਲਰ aਚਿੱਤ ਦਾ ਪ੍ਰਬੰਧ ਕਰਦੀ ਹੈ।ਇਸ ਮੌਕੇ ਮਿਸ ਅਮਰ ਕੌਰ ਨੇ ਦੱਸਿਆ ਨਾਮਧਾਰੀ ਸੰਸ਼ਥਾ (ਇਸਤਰੀ ਵਿੰਗ) ਸ਼੍ਰੀਮਤੀ ਭੁਪਿੰਦਰ ਕੌਰ ਦੀ ਅਗਵਾਈ ਹੁਣ ਤੱਕ ਲਗਭੱਗ ੧੮੦੦੦ ਮਾਸਕ ਐਨ.ਸੀ.ਸੀ ਕੈਡਿਟਾ ਦੇ ਸਹਿਯੋਗ ਬਣਾ ਕੇ ਲੌੜ੍ਹਵੰਦਾ ਨੂੰ ਵੰਡ ਚੁੱਕੀ ਹੈ।ਆਪਣੇ ਸੰਬੋਧਨ ਵਿੱਚ ਸ ਗੁਰਿੰਦਰ ਨੇ ਮਿਲਕ ਪਲਾਂਟ ਵੇਰਕਾ ਖਾਸ ਧੰਨਵਾਦ ਕੀਤਾ।ਇਸ ਮੌਕੇ ਤੇ ਧੰਨ ਧੰਨ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਐਨ.ਸੀ.ਸੀ ਕੈਡਿਟ,ਬੱਚੇ ਅਤੇ ਪੁਲੀਸ ਮੁਲਾਜ਼ਮ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.

You missed