Advertisements
Advertisements
Advertisements
Advertisements
Advertisements
Advertisements
Advertisements
Advertisements

ਜਲੰਧਰ ਬਿਊਰੋ : (ਆਖ਼ਿਰ ਕਿਓਂ ਨਿਊਜ਼,  ਵਰਿੰਦਰ ਸ਼ਰਮਾ    ) : ਪਤਾਰਾ ਦੇ ਪਿੰਡ ਬੁਡਿਆਣਾ ‘ਚ ਕੋਰੋਨਾ ਪਾਜ਼ਿਟਵ ਮਰੀਜ਼ ਮਿਲਿਆ ਹੈ।  ਮਿੰਨੀ ਪੀਐਚਸੀ ਪਿੰਡ ਬੋਲੀਨਾ ਵਿਖੇ ਤਾਇਨਾਤ ਏਐਨਐਮ ਜਸਵੰਤ ਕੌਰ ਨੇ ਦਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਪਛਾਣ ਰੂਪ ਲਾਲ ਪੁੱਤਰ ਦੌਲਤ ਰਾਮ ਪਿੰਡ ਬੁਡਿਆਣਾ ਵਜੋਂ ਹੋਈ ਹੈ ਜੋ ਕਿ ਲੁਧਿਆਣਾ ਵਿਖੇ ਪੰਜਾਬ ਪੁਲਿਸ ‘ਚ ਏ.ਐਸ.ਆਈ ਦੀ ਡਿਊਟੀ ਕਰਦਾ ਹੈ,  ਜਿਸ ਨੂੰ ਲੁਧਿਆਣਾ ਤੋਂ ਕਿਸੇ ਹੋਰ ਦੇ ਸੰਪਰਕ ‘ਚ ਆ ਕੇ ਪਾਜ਼ੇਟਿਵ ਹੋਣ ‘ਤੇ ਉਸ ਦੇ ਪਿੰਡ ਵਿਚ ਘਰ ਵਿਖੇ ਕੁਆਰੰਟਾਈਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਪਤਾ ਲੱਗਾ ਸੀ ਕਿ ਬੁਡਿਆਣਾ ਪਿੰਡ ‘ਚ ਲੁਧਿਆਣਾ ਤੋਂ ਇਕ ਮਰੀਜ਼ ਪਾਜ਼ੇਟਿਵ ਆਇਆ ਹੈ। ਏਐਨਐਮ ਜਸਵੰਤ ਕੌਰ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਨੁਸਾਰ ਰੂਪ ਲਾਲ ਨੂੰ ਅੱਜ ਮੈਰੇਟੋਰੀਅਸ ਸਕੂਲ ਵਿੱਖੇ ਭੇਜ ਦਿਤਾ ਗਿਆ ਹੈ। ਉਸ ਦੇ ਘਰ ਦੇ 7 ਮੈਂਬਰਾਂ ‘ਚ ਮਾਤਾ, ਪਤਨੀ, ਚਾਰ ਬੱਚੇ ਅਤੇ ਭਾਣਜੇ ਨੂੰ ਸਿਵਲ ਹਸਪਤਾਲ ਵਿਖੇ ਕੋਰੋਨਾ ਟੈਸਟ ਕਰਵਾਉਣ ਲਈ ਭੇਜ ਦਿਤਾ ਗਿਆ ਹੈ।  ਸਿਹਤ ਵਿਭਾਗ ਦੇ  ਮੁਲਾਜਮਾਂ ਨੇ ਮਰੀਜ਼ ਨੂੰ ਕੋਵਿਡ ਕੇਅਰ ਸੈਂਟਰ ਬਡਿਆਣਾ ਪਹੁੰਚਾਇਆ ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.

You missed