Advertisements
Advertisements
Advertisements
Advertisements
Advertisements
Advertisements
Advertisements
Advertisements

ਫਿਰੋਜ਼ਪੁਰ 11 ਜਨਵਰੀ (ਆਖ਼ਿਰ ਕਿਉਂ ਨਿਊਜ਼, ਰਿਪੋਰਟਰ ਗੌਰਵ ਭਟੇਜਾ) – ਪੰਜਾਬ ਭਰ ਚ ਮੰਡਰਾ ਰਹੇ ਬਰਡ ਫਲੂ ਦੇ ਖ਼ਤਰੇ ਕਾਰਨ ਪੰਜਾਬ ਸਰਕਾਰ ਵਲੋਂ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨੂੰ ਵੀ ਐਮਰਜੈਂਸੀ ਸੇਵਾਵਾਂ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਇਆ ਹਨ। ਪਰ ਪਸ਼ੂ ਹਸਪਤਾਲਾਂ ਚ ਬੈਠੇ ਦਰਜਾ ਚਾਰ ਮੁਲਾਜਿਮ ਵਿਭਾਗੀ ਨਿਜਮਾ ਨੂੰ ਛਿੱਕੇ ਟੰਗ ਗੈਰ ਜੁਮੇਵਾਰੀ ਦਾ ਕੰਮ ਕਰ ਰਹੇ ਹਨ। ਤਾਜਾ ਮਾਮਲਾ ਫਿਰੋਜ਼ਪੁਰ ਸ਼ਹਿਰ ਦੇ ਪੋਲੀਕਲੀਨਿਕ ਚ ਤਾਇਨਾਤ ਇਕ ਦਰਜਾ ਚਾਰ ਮੁਲਾਜਿਮ ਵਲੋਂ ਗ਼ਲਤ ਟੀਕਾ ਲਗਾਉਣ ਤੇ ਇਕ ਕੁਤੀ ਦੀ ਮੌਤ ਹੋਣ ਦਾ ਹੈ। ਕੁਤੀ ਦੇ ਮਾਲਿਕ ਰਾਕੇਸ਼ ਖੁੱਲਰ ਵਾਸੀ ਸੁੰਦਰ ਨਗਰ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਇਕ ਲਿਖਤੀ ਸ਼ਿਕਾਇਤ ਕੀਤੀ ਕਿ ਉਸ ਨੇ ਆਪਣੀ ਬਿਗਲ ਨਸਲ ਦੀ ਕੁਤੀ ਨੂੰ ਇਲਾਜ ਲਈ ਫਿਰੋਜ਼ਪੁਰ ਸ਼ਹਿਰ ਚ ਬਣੇ ਪੋਲੀਕਲੀਨਿਕ ਚ ਲੈ ਕੇ ਗਿਆ, ਜਿਥੇ ਤਾਇਨਾਤ ਦਰਜਾ ਚਾਰ ਮੁਲਾਜਿਮ ਜਗਦੀਸ਼ ਵਲੋਂ ਮੇਰੀ ਕੁੱਤੀ ਨੂੰ ਕੋਈ ਗਲਤ ਟੀਕਾ ਲਗਾਉਣ ਤੇ ਉਸ ਦੀ ਮੌਤ ਹੋ ਗਈ। ਸ਼੍ਰੀ ਖੁੱਲਰ ਨੇ ਦੋਸ਼ ਲਗਾਇਆ ਕਿ ਇਹ ਦਰਜਾ ਚਾਰ ਮੁਲਾਜਿਮ ਡਾਕਟਰਾਂ ਦੀ ਗੈਰ ਹਾਜ਼ਰੀ ਚ ਲੋਕਾਂ ਤੋਂ ਪੈਸੇ ਲੈ ਕਿ ਜਾਨਵਰਾਂ ਨੂੰ ਦਵਾਈਆਂ ਦੇ ਰਿਹਾ । ਜੋ ਕਿ ਨਿਯਮਾਂ ਦੇ ਉਲਟ ਹੈ। ਰਾਕੇਸ਼ ਖੁੱਲਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਦਰਜਾ ਚਾਰ ਮੁਲਾਜਿਮ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਦੀ ਡਿਉਟੀ ਤੇ ਤਾਇਨਾਤ ਸੀਨੀਅਰ ਵੈਟਨਰੀ ਅਫਸਰ ਨਾਲ ਗੱਲ ਕੀਤੀ ਤਾਂ ਉਹਨਾਂ ਦਰਖ਼ਾਸਤ ਤੇ ਕਾਰਵਾਈ ਕਰਨ ਦੀ ਗੱਲ ਆਖੀ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.

You missed