Advertisements
Advertisements
Advertisements
Advertisements
Advertisements
Advertisements
Advertisements
Advertisements

ਜਲੰਧਰ ਵਿੱਚ ਅੱਧੀ ਰਾਤ ਨੂੰ ਚੱਲੀ ਗੋਲੀ ,
ਜ਼ਖਮੀ ਨਿੱਜੀ ਹਸਪਤਾਲ ‘ਚ ਦਾਖਲ,
ਜਲੰਧਰ, 5 ਜੁਲਾਈ (ਆਖ਼ਿਰ ਕਿਉਂ ਨਿਊਜ਼,   ਵਰਿੰਦਰ ਸ਼ਰਮਾ, ਲਲਿਤ ਕੁਮਾਰ ) : ਸ਼ਨੀਵਾਰ ਦੇਰ ਰਾਤ ਅਸ਼ੋਕ ਨਗਰ ਵਿਚ ਰਹਿਣ ਵਾਲੇ ਨਿਤਿਨ ਨਾਮ ਦੇ ਇਕ ਨੌਜਵਾਨ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਨਿਤਿਨ ਨੂੰ ਅਣਪਛਾਤੇ ਲੋਕਾਂ ਨੇ ਓਰਥੋਨੋਵਾ ਹਸਪਤਾਲ ਵਿੱਚ ਦਾਖਲ ਕਰਵਾਇਆ, ਅਤੇ ਉਹੀ ਲੋਕਾਂ ਨੇ ਹਸਪਤਾਲ ਦੇ ਸਟਾਫ਼ ਨੂੰ ਦੱਸਿਆ ਕਿ ਨਿਤਿਨ ਨੂੰ ਗੋਲੀ ਲੱਗੀ ਹੈ । ਗੋਲੀ ਉਸ ਦੀ ਕਮਰ ਵਿਚ ਲੱਗੀ ਹੈ। ਜਦੋਂ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਗੋਲੀ ਦੀ ਪੁਸ਼ਟੀ ਸੀਟੀ ਸਕੈਨ ਤੋਂ ਬਾਅਦ ਕੀਤੀ ਜਾਏਗੀ। ਜ਼ਖਮੀ ਮੁੰਬਈ ਅਤੇ ਗੋਆ ਦੇ ਹੋਟਲਾਂ ਵਿਚ ਨੌਕਰੀ ਕਰਦਾ ਹੈ, ਅਤੇ ਕੋਰੋਨਾ ਕਾਰਨ, ਜਲੰਧਰ ਆਪਣੇ ਘਰ ਰਹਿਣ ਲਈ ਆਇਆ ਸੀ। ਪੁਲਿਸ ਹਸਪਤਾਲ ਦੀ ਸੀਸੀਟੀਵੀ ਫੁਟੇਜ ਵੀ ਚੈਕ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾ ਆਪਸੀ ਦੁਸ਼ਮਣੀ ਕਾਰਨ ਹੋਇਆ ਹੈ। ਨਿਤਿਨ ਉੱਤੇ ਹਮਲੇ ਦੇ ਤਾਰ ਕੁੱਝ ਦਿਨ ਪਹਿਲਾਂ ਅਮਰ ਨਗਰ ਵਿੱਚ ਲੜਾਈ ਨਾਲ ਜੁੜੇ ਹੋਣ ਦੀ ਵੀ ਖਬਰ ਮਿਲੀ ਹੈ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.

You missed