Advertisements
Advertisements
Advertisements
Advertisements
Advertisements
Advertisements
Advertisements
Advertisements

ਜਲੰਧਰ ਬਿੳਰੋ : ਸਰਕਾਰੀ ਪ੍ਰਾਇਮਰੀ ਸਕੂਲ ਆਧੀ, ਬਲਾਕ ਵੈਸਟ-1 (ਜਲੰਧਰ) ਵਿਖੇ ਮਾਸਟਰ ਗੁਰਦਿਆਲ ਸਿੰਘ ਜੀ ਦਾ ਸੇਵਾਮੁਕਤੀ ਸਮਾਗਮ ਕੀਤਾ ਗਿਆ।ਇਹ ਸਮਾਗਮ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੈਸਟ-1 ਸ਼੍ਰੀ ਨਰੇਸ਼ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਪ੍ਰਭਾਵਸ਼ਾਲੀ ਹੋ ਨਿਬੜਿਆ। ਸੈਂਟਰ ਹੈੱਡ ਟੀਚਰ ਖੀਵਾ ਸ਼੍ਰੀ ਅਭਿਸ਼ੇਕ ਕਟਾਰੀਆ, ਆਧੀ ਦੇ ਸਰਪੰਚ ਸਾਹਿਬ ਚਰਨ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਆਧੀ ਦੇ ਚੇਅਰਮੈਨ ਸ਼੍ਰੀ ਬਲਦੇਵ ਕੁਮਾਰ ਜੀ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮਾਸਟਰ ਗੁਰਦਿਆਲ ਸਿੰਘ ਜੀ ਨੇ ਬਤੌਰ ਈ.ਟੀ.ਟੀ. ਅਧਿਆਪਕ ਸ.ਪ੍ਰਾ.ਸ. ਆਧੀ ਵਿਖੇ ਆਪਣੀ ਬੇਦਾਗ਼ ਸੇਵਾ ਪੂਰੀ ਕੀਤੀ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਮਾਸਟਰ ਗੁਰਦਿਆਲ ਸਿੰਘ ਜੀ ਬਹੁਤ ਮਿਹਨਤੀ,ਨੇਕ ਅਤੇ ਸ਼ਾਂਤ ਸੁਭਾਅ ਦੇ ਮਾਲਕ ਹਨ। ਸਰਕਾਰੀ ਪ੍ਰਾਇਮਰੀ ਸਕੂਲ ਆਧੀ ਦੇ ਹੈੱਡ ਟੀਚਰ ਸ਼੍ਰੀ ਰਵਿੰਦਰ ਕੁਮਾਰ ਨੇ ਮਾਸਟਰ ਗੁਰਦਿਆਲ ਸਿੰਘ ਜੀ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਉਹਨਾਂ ਦੀ ਸੇਵਾਮੁਕਤੀ ਨੂੰ ਸਕੂਲ ਲਈ ਵੱਡਾ ਘਾਟਾ ਦੱਸਿਆ। ਸਮਾਗਮ ਦੇ ਅੰਤ ਵਿੱਚ ਬਲਾਕ ਵੈਸਟ-1 ਦੇ ਵੱਖ-ਵੱਖ ਸਕੂਲਾਂ ਤੋਂ ਸ਼ਾਮਲ ਅਧਿਆਪਕਾਂ, ਸੈਂਟਰ ਖੀਵਾ ਦੇ ਸਾਰੇ ਸਕੂਲਾਂ, ਸਰਕਾਰੀ ਪ੍ਰਾਇਮਰੀ ਸਕੂਲ ਆਧੀ ਅਤੇ ਅੈਸ. ਅੈਮ. ਸੀ. ਵਲੋਂ ਸਨਮਾਨ ਚਿੰਨ੍ਹ ਭੇਂਟ ਕਰਕੇ ਮਾਸਟਰ ਗੁਰਦਿਆਲ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿੱਚ ਮਾਸਟਰ ਗੁਰਦਿਆਲ ਸਿੰਘ ਜੀ ਦੇ ਧਰਮ ਪਤਨੀ, ਪਰਿਵਾਰਕ ਮੈਂਬਰ ਅਤੇ ਹੋਰ ਰਿਸ਼ਤੇਦਾਰ ਵੀ ਸ਼ਾਮਲ ਹੋਏ।ਇਸ ਮੌਕੇ ੳੁਚੇਚੇ ਤੌਰ ਤੇ ਗ੍ਰਾਮ ਪੰਚਾਇਤ ਆਧੀ ਤੋਂ ਸਾਬਕਾ ਮੈਂਬਰ ਪੰਚਾਇਤ ਮਨਜੀਤ ਸਿੰਘ, ਨਿਰਮਲ ਸਿੰਘ, ਪਿੰਡ ਦੇ ਦਾਨੀ ਸੱਜਣ ਜੋਗਿੰਦਰ ਸਿੰਘ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਆਧੀ ਦੇ ਮੁੱਖ ਅਧਿਆਪਕ ਪ੍ਰਭਜੀਤ ਕੌਰ, ਕੁਲਬੀਰ ਸਿੰਘ, ਮਹਿੰਦਰ ਪਾਲ, ਸਕੂਲ ਸਟਾਫ਼ ਆਧੀ ਮੈਡਮ ਨੀਲਮ ਚੌਪੜਾ, ਸਰਬਜੀਤ ਕੌਰ, ਸੈਂਟਰ ਖੀਵਾ ਤੋਂ ਕੇਵਲ ਸਿੰਘ, ਗਰੀਸ਼, ਅਮਿਤ ਕੁਮਾਰ, ਰਜਿੰਦਰ ਸਿਆਲ, ਹਰਜਿੰਦਰ ਕੁਮਾਰ, ਕਸ਼ਮੀਰੀ ਲਾਲ, ਦਲਜੀਤ ਕੌਰ, ਆਸ਼ਾ ਰਾਣੀ, ਸ਼ਵੇਤਾ, ਰਜਨੀ ਅਤੇ ਬਲਾਕ ਵੈਸਟ-1 ਦੇ ਹੋਰ ਅਧਿਆਪਕ ਅਤੇ ਨਗਰ ਨਿਵਾਸੀ ਸ਼ਾਮਲ ਹੋਏ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.