Advertisements
Advertisements
Advertisements
Advertisements
Advertisements
Advertisements
Advertisements
Advertisements

 

ਜਲੰਧਰ ੫ ਦਸੰਬਰ ,,ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਕੌਮੀ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਦਾ ਇਲਾਕਾ ਨਿਵਾਸੀਆਂ ਨੇ ਕੀਤਾ ਸਨਮਾਨ। ਮੁਹੱਲਾ ਨਿਊ ਵਿਨੈ ਨਗਰ ਲੰਮਾ ਪਿੰਡ ਸੰਤੋਖਪੁਰਾ ਦੇ ਵਾਸੀਆਂ ਵੱਲੋਂ ਵਿਨੈ ਨਗਰ ਵਿਖੇ ਸਨਮਾਨ ਸਮਾਰੋਹ ਦੌਰਾਨ ਰਾਣਾ ਦਾ ਭਰਵਾਂ ਸਵਾਗਤ ਤੇ ਖੁਸ਼ੀ ਦਾ ਇਜ਼ਹਾਰ ਲੱਡੂ ਵੰਡ ਕੇ ਕੀਤਾ। ਮੀਟਿੰਗ ਉਪਰੰਤ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਰਾਣਾ ਨੇ ਕਿਹਾ ਕਿ ਪੰਜਾਬ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ ਪੂਰੇ ਪੰਜਾਬ ਭਰ ਵਿੱਚ ਬੇਰੁਜ਼ਗਾਰ ਤੇ ਮੁਲਾਜ਼ਮਾਂ ਤੇ ਅੱਧਾ ਧੁੰਦ ਲਾਠੀਚਾਰਜ ਕਰ ਕੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਨੌਜਵਾਨਾਂ ਵੱਲੋਂ ਰੋਸ ਮੁਜ਼ਾਹਰੇ ਧਰਨੇ ਦੇ ਕੇ ਆਪਣੀਆਂ ਸਮੱਸਿਆਵਾਂ ਨੂੰ ਸਰਕਾਰ ਬੋਲੇ ਕੰਨਾਂ ਤਕ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅੱਜ ਦੇ ਹਾਲਾਤ ਵਿੱਚ ਜਨਤਾ ਤੋਂ ਅਲੱਗ ਅਲੱਗ ਹੋ ਚੁੱਕੀ ਹੈ ਜਿਸ ਦਾ ਵਜੂਦ ਪੰਜਾਬ ‘ਚ ਹੁਣ ਪੈਦਾ ਹੋਣ ਵਾਲਾ ਨਹੀਂ ਹੈ।ਜਿਹੜੇ ਲੋਕ ਸਿੱਖੀ ਦੇ ਭੇਸ ਵਿੱਚ ਭਾਜਪਾ ਨਾਲ ਸਾਂਝਾਂ ਪਾ ਰਹੇ ਹਨ ਉਹ ਆਪਣੀ ਜ਼ਮੀਰ ਨਾਲ ਧੋਖਾ ਤੇ ਧਰਮ ਦਾ ਵਿਸਵਾਸ਼ ਘਾਣ ਕਰ ਰਹੇ ਹਨ ।ਭਾਜਪਾ ਦਾ ਪੰਜਾਬ ਵਿਚ ਜੋ ਗੱਠਜੋੜ ਬਣ ਰਿਹਾ ਹੈ ਇਹ ਜਨਤਾ ਨੂੰ ਮਨਜ਼ੂਰ ਨਹੀਂ ਹੋਵੇਗਾ।ਪੰਜਾਬ ਦੇ ਲੋਕ ਪੰਜਾਬ ਦੀ ਖੁਸ਼ਹਾਲੀ, ਤਰੱਕੀ, ਮਜ਼ਬੂਤੀ ਤੇ ਅਮਨ ਸ਼ਾਂਤੀ ਚਾਹੁੰਦੇ ਹਨ।ਪੰਜਾਬ ਦੀ ਜਨਤਾ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਵੱਡੀ ਗਿਣਤੀ ਵਿਚ ਬਣਾਉਣਗੇ ।ਇਸ ਮੌਕੇ ਸ੍ਰੀ ਸੁਭਾਸ਼ ਸੋਂਧੀ ਮੀਤ ਪ੍ਰਧਾਨ ਐਸਸੀ ਵਿੰਗ ਮਹਿੰਦਰ ਸਿੰਘ, ਜਗਜੀਤ ਸਿੰਘ ਖਾਲਸਾ, ਰਾਜ ਕੁਮਾਰ, ਬਲਵੀਰ ਸਿੰਘ, ਫੁੰਮਣ ਸਿੰਘ, ਬਲਦੇਵ ਸਿੰਘ ਬਿੰਦੀ, ਰਾਜਿੰਦਰ ਸਿੰਘ ਕੰਗ, ਗੁਰਦੀਪ ਸਿੰਘ ਬੱਬੂ, ਹਰਪ੍ਰੀਤ ਸਿੰਘ ਹੈਪੀ, ਦਲਜੀਤ ਸਿੰਘ ਲੰਮਾ ਪਿੰਡ, ਸੰਦੀਪ ਸਿੰਘ ਫੁੱਲ ਆਦਿ ਹਾਜ਼ਰ

ਮੀਤ ਪ੍ਰਧਾਨ ਬਣਨ ਤੇ ਰਣਜੀਤ ਸਿੰਘ ਰਾਣਾ ਨੂੰ ਸਿਰੋਪਾਓ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਤ ਕਰਦੇ ਹੋਏ ਸੁਭਾਸ਼ ਸੌਂਧੀ, ਜਗਜੀਤ ਸਿੰਘ ਖਾਲਸਾ ਤੇ ਹੋਰ ।

Advertisements
Advertisements
Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.

You missed