Advertisements
Advertisements
Advertisements
Advertisements
Advertisements
Advertisements
Advertisements
Advertisements

ਬਿਊਰੋ, ਫ਼ਿਰੋਜ਼ਪੁਰ(ਆਖ਼ਿਰ ਕਿਉਂ ਨਿਊਜ਼): ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧੂਪੁਰ ਦੇ ਜਿਲਾ ਪ੍ਰਧਾਨ ਫਿਰੋਜ਼ਪੁਰ ਗੁਰਮੀਤ ਸਿੰਘ ਘੋੜਾ ਚਕ ਦੀ ਅਗਵਾਈ ਵਿੱਚ ਸ੍ਰੀ ਰਾਜਨਾਥ ਸਿੰਘ ਰੱਖਿਆ ਮੰਤਰੀ ਭਾਰਤ ਸਰਕਾਰ ਨੂੰ ਅੰਮ੍ਰਿਤਾ ਸਿੰਘ ਡੀ.ਸੀ. ਫਿਰੋਜ਼ਪੁਰ ਰਾਹੀਂ ਮੰਗ ਭੇਜਿਆ ਗਿਆ, ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ।

ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਦੇਸ਼ ਦੇ ਵਖ ਵਖ ਰਾਜਾ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਇਕ ਚਿਤਾ ਦਾ ਵਿਸ਼ਾ ਹੈ ।ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਫੌਜ ਦੇ ਮਾਣ ਸਨਮਾਨ ਕਦਰਾਂ ਕੀਮਤਾਂ ਰੀਤੀ ਰਿਵਾਜਾਂ ਅਤੇ ਭਾਵਨਾਵਾਂ ਦੇ ਖਿਲਾਫ ਇਕ ਯੋਜਨਾ ਲੈ ਕੇ ਆਈ ਹੈ ਕੇਂਦਰ ਸਰਕਾਰ ਫੌਜ ਦੀ ਭਰਤੀ ਨੂੰ ਠੇਕੇ ਤੇ ਰੋਜ਼ਗਾਰ ਬਣਾ ਰਹੀ ਹੇ ਇਸ ਨਾਲ ਸਿਰਫ 4 ਸਾਲ ਤਕ ਨੌਜਵਾਨਾਂ ਨੂੰ ਫੌਜ ਵਿਚ ਸੇਵਾ ਕਰਨ ਦਾ ਮੌਕਾ ਮਿਲੇਗਾ ।ਦੇਸ਼ ਦੇ ਨੌਜਵਾਨ ਸੂਬੇ ਦੀ ਸੇਵਾ ਕਰ ਕੇ ਆਪਣਾ ਸਾਰਾ ਜੀਵਨ ਦੇਸ ਲਈ ਸਮਰਪਿਤ ਕਰਨਾ ਚਾਹੁੰਦੇ ਹਨ ਪਰ ਕੇਂਦਰ ਵਿੱਚ ਬੈਠੀ ਸਰਕਾਰ ਅਗਨੀਪਥ ਵਰਗੀ ਸਕੀਮ ਲੈ ਕੇ ਆਈ ਹੈ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਪੈਨਸਨ ਦੇ ਕੁਝ ਪੈਸੇ ਬਚਾਉਣ ਲਈ ਦੇਸ਼ ਦੇ ਨੌਜਵਾਨਾਂ ਦੇ ਨਾਲ ਨਾਲ ਦੇਸ਼ ਦੀ ਫੌਜ ਨਾਲ ਵੀ ਖੇਡ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧੂਪੁਰ ਇਹ ਕਦੇ ਬਰਦਾਸ਼ਤ ਨਹੀਂ ਕਰੇਗੀ ਨੌਜਵਾਨਾਂ ਨਾਲ ਖੜੇਗੀ ਕਿਓਕਿ ਫੋਜ ਦੇ ਅਨੁਸ਼ਾਸਨ ਨੂ ਸਿਖਦਿਆ ਹੀ ਸਾਲ ਦੇ ਕਰੀਬ ਵਕਤ ਲੱਗ ਜਾਂਦਾ ਹੈ ਅਤੇ ਏਨੇ ਘੱਟ ਸਮੇਂ ਚ ਦੇਸ਼ ਦੀ ਜਿੰਮੇਵਾਰੀ ਸੰਬਾਲੀ ਨਹੀਂ ਜਾ ਸਕਦੀ। ਜਦੋਂ ਇੱਕ ਐਮ.ਪੀ., ਐਮ.ਐਲ.ਏ ਬਣਦਾ ਹੈ ਤਾਂ ਉਸ ਦੀ ਮਿਆਦ ਵੀ ਪੰਜ ਸਾਲ ਹੈ ਅਤੇ ਉਸ ਨੂੰ ਪੈਨਸ਼ਨ ਲਾਈ ਜਾਂਦੀ ਹੈ, ਤੇ ਬਗੈਰ ਉਮਰ ਹੱਦ ਤੱਕ ਮੰਤਰੀ ਬਣਾਇਆ ਜਾ ਰਿਹਾ ਹੈ, ਜਦੋਂ ਕਿ ਸਾਡੇ ਜਵਾਨ ਬਾਰਡਰਾਂ ਦੇ ਰਾਤ ਦਿਨ ਡਿਊਟੀ ਕਰਦੇ ਹਨ, ਉਨ੍ਹਾਂ ਦੀ ਸਰਵਿਸ ਕਿਉ ਘਟਾਈ ਜਾ ਰਹੀ ਹੈ ਅਤੇ ਪੈਨਸ਼ਨ ਬੰਦ ਕਿਉ ਕੀਤੀ ਜਾ ਰਹੀ ਹੈ। 2020 ਤੇ,2021ਦੋਰਾਨ ਫੌਜ ਦੀ ਭਰਤੀ ਲਈ ਸੂਬੇ ਦੇ 20 ਹਜਾਰ ਤੇ ਵਧ ਨੌਜਵਾਨਾਂ ਦਾ ਫਿਜੀਕਲ ਤੇ ਮੈਡੀਕਲ ਟੈਸਟ ਪਾਸ ਹੋ ਚੁੱਕਾ ਸੀ ਪਰ ਕੇਂਦਰ ਸਰਕਾਰ ਨੇ ਕਰੋਨਾ ਦੀ ਆੜ ਚ ਲਿਖਤੀ ਪੈਪਰ ਪਿਛਲੇ 2 ਸਾਲਾਂ ਅਧਵਿਚਕਾਰ ਲਟਕਿਆ ਹੋਇਆ ਉਨਾ ਦਸਿਆ ਕਿ ਰਾਜਨਾਥ ਨੇ ਅਗਨੀਪਥ ਭਰਤੀ ਪ੍ਰਕਿਰਿਆ ਦਾ ਐਲਾਨ ਕਰਦਿਆਂ ਪਿਛਲੀ ਸਾਰੀ ਭਰਤੀਆਂ ਨੂੰ ਰੱਦ ਕਰ ਦਿੱਤਾ ਜਿਸ ਨਾਲ ਫਿਜੀਕਲ ਤੇ ਮੈਡੀਕਲ ਪਾਸ ਨੌਜਵਾਨਾਂ ਵਿਚ ਕਾਫੀ ਨਿਰਾਸ਼ਾ ਹੈ ਕਈ ਥਾਵਾਂ ਤੇ ਨੌਜਵਾਨਾਂ ਵਲੋ ਖੁਦਕੁਸ਼ੀਆਂ ਵੀ ਕੀਤੀਆ ਜਾ ਚੁਕੀਆਂ ਹਨ ਉਨਾ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੀਆਂ ਭਰਤੀਆ ਦੌਰਾਨ ਫਿਜੀਕਲ ਤੇ ਮੈਡੀਕਲ ਫਿਟ ਨੌਜਵਾਨਾਂ ਦਾ ਲਿਖਤੀ ਪੈਪਰ ਪਿਛਲੀ ਭਰਤੀ ਪਰਿਕਿਆ ਤਹਿਤ ਲਿਆ ਜਾਵੇ ਤੇ ਉਨ੍ਹਾਂ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇ ਤਾਂ ਜੋ ਉਹ ਨੌਜਵਾਨ ਆਵਦੇ ਦੇਸ਼ ਦੀ ਸੇਵਾ ਕਰ ਸਕਨ। ਇਸ ਮੌਕੇ ਪਰਮਜੀਤ ਸਿੰਘ ਮੀਤ ਪ੍ਰਧਾਨ, ਫਿਰੋਜ਼ਪੁਰ, ਗੁਰਸੇਵਕ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਮਮਦੋਟ, ਪਿਸ਼ੋਰ ਸਿੰਘ ਜੋਨ ਇੰਚਾਰਜ ਮਮਦੋਟ, ਕਸ਼ਮੀਰ ਸਿੰਘ ਜੋਨ ਇੰਚਾਰਜ ਖਾਈ, ਮਲਕੀਤ ਸਿੰਘ ਫੌਜੀ ਸੀਨੀਅਰ ਕਿਸਾਨ ਆਗੂ, ਅਜੀਤ ਸਿੰਘ ਅਤੇ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.