Advertisements
Advertisements
Advertisements
Advertisements
Advertisements
Advertisements
Advertisements
Advertisements

28 ਨਵੰਬਰ, ਜਲੰਧਰ (ਸਾਹਿਲ ਕਜਲਾ ): ਸਿੱਖਿਆ ਦੇ ਮਿਆਰ ਨੂੰ ਬੁਨਿਆਦੀ ਤੌਰ ‘ਤੇ ਸੁਧਾਰਨ ਦੀ ਥਾਂ ਕੇਵਲ ਫੋਕੀ ਇਸ਼ਤਿਹਾਰਬਾਜ਼ੀ ਕਰਨ ਵਾਲੀ ਪੰਜਾਬ ਦੀ ਚੰਨੀ ਸਰਕਾਰ ਖਿਲਾਫ, ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਦੀ ਸੂਬਾ ਕਮੇਟੀ ਨੇ ਮੀਟਿੰਗ ਉਪਰੰਤ, ਮੇਨ ਬੱਸ ਸਟੈਂਡ ਅੱਗੇ ਚੌਂਕ ਵਿੱਚ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ-ਵੱਖ ਅਧਿਆਪਕ ਭਰਤੀਆਂ ਨੂੰ ਪੂਰਾ ਕਰਨ, ਸਮੂਹ ਕੱਚੇ ਅਧਿਆਪਕਾਂ ਤੇ ਨਾਨ ਟੀਚਿੰਗ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ, ਸਰਕਾਰੀ ਅਧਿਆਪਕਾਂ ਦੇ ਮਸਲੇ ਹੱਲ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ, ਦੀ ਬਜਾਏ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਥਾਈਂ ਲਾਠੀਚਾਰਜ ਅਤੇ ਪੁਲੀਸ ਪਰਚਿਆਂ ਰਾਹੀਂ ਤਸ਼ੱਦਦ ਕਰਕੇ, ਲੋਕਾਂ ਦੀ ਆਵਾਜ਼ ਨੂੰ ਡੰਡੇ ਨਾਲ ਦਬਾਉਣ ਦੀ ਨੀਤੀ ਖਿਲਾਫ ਸਖਤ ਵਿਰੋਧ ਵੀ ਦਰਜ ਕਰਵਾਇਆ ਗਿਆ। ਇਸ ਤੋਂ ਪਹਿਲਾਂ ਟੈੱਟ ਪਾਸ ਬੀ ਐਡ ਬੇਰੁੁਜਗਾਰ ਅਧਿਆਪਕਾਂ ਦੇ ਮੋਰਚੇ ਵਿੱਚ ਸ਼ਮੂਲੀਅਤ ਵੀ ਕੀਤੀ ਗਈ।

ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸਿੱਖਿਆ ਮੰਤਰੀ ਨਾਲ ਸਾਂਝੇ ਅਧਿਆਪਕ ਮੋਰਚੇ ਵੱਲੋਂ ਕੀਤੀਆਂ ਮੁਲਾਕਾਤਾਂ ਦੌਰਾਨ, ਉਹਨਾਂ ਵਲੋਂ ਸਕੂਲ ਸਿੱਖਿਆ ਵਿਭਾਗ ਵਿਚ ਹਾਂ ਪੱਖੀ ਮਾਹੌਲ ਉਸਾਰਨ, ਸੰਘਰਸ਼ਾਂ ਦੌਰਾਨ ਹੋਈਆਂ ਅਧਿਆਪਕਾਂ ਦੀਆਂ ਵਿਕਟੇਮਾਈਜ਼ੇਸ਼ਨਾਂ ਅਤੇ ਪੁਲੀਸ ਕੇਸ ਰੱਦ ਕਰਨ, ਸੰਘਰਸ਼ਾਂ ਕਾਰਨ ਦਰਜ ਪੁਲੀਸ ਕੇਸ ਦੇ ਹਵਾਲੇ ਨਾਲ 8886 ਅਧਿਆਪਕਾਂ ‘ਚੋਂ ਦੋ ਅਧਿਆਪਕਾਂ ਦੇ ਰੋਕੇ ਰੈਗੂਲਰ ਆਰਡਰ ਜਾਰੀ ਕਰਨ ਅਤੇ ਸਾਰੀਆਂ ਮੰਗਾਂ ਦਾ ਵਾਜਬ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਸੀ। ਪ੍ਰੰਤੂ ਮੌਜੂਦਾ ਸਿੱਖਿਆ ਮੰਤਰੀ ਵੀ ਪਹਿਲਿਆਂ ਵਾਂਗ ਅਧਿਆਪਕ ਮਸਲਿਆਂ ਦਾ ਵਾਜਿਬ ਹੱਲ ਨਹੀਂ ਕੱਢ ਰਹੇ ਹਨ। ਸਗੋਂ ਡੀਪੀਆਈ (ਸੈਕੰਡਰੀ ਸਿੱਖਿਆ) ਵੱਲੋਂ ਇੱਕ ਮਾਰੂ ਫ਼ੈਸਲਾ ਕਰਦਿਆਂ, ਸੰਘਰਸ਼ਾਂ ਕਾਰਨ ਮੁਅੱਤਲ ਕੀਤੇ ਅਮ੍ਰਿਤਸਰ ਜਿਲ੍ਹੇ ਦੇ 5 ਅਧਿਆਪਕ ਆਗੂਆਂ ਦੀ ਦਫ਼ਤਰ ਦਾਖ਼ਲ ਹੋ ਚੁੱਕੀ, ਮੁਅੱਤਲੀ ਦੇ ਸਮੇਂ ਨੂੰ ਕਿਸੇ ਵੀ ਮੰਤਵ ਲਈ ਡਿਊਟੀ ਪੀਰੀਅਡ ਮੰਨਣ ਤੋਂ ਕੋਰਾ ਇਨਕਾਰ ਕਰਦਾ, ਇਕਪਾਸੜ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਲ 2018 ਵਿੱਚ ਮਾਸਟਰ ਤੋਂ ਲੈਕਚਰਾਰ ਕਾਡਰ ਵਿੱਚ ਪਦ ਉਨਤ ਹੋਏ ਲੈਕਚਰਾਰਾਂ ‘ਤੇ ਜਬਰਨ ਟੈਸਟ ਥੋਪ ਦਿੱਤਾ ਗਿਆ ਹੈ।

Advertisements
Advertisements

ਡੀ ਟੀ ਐੱਫ ਦੇ ਮੀਤ ਪ੍ਰਧਾਨ ਜਗਪਾਲ ਬੰਗੀ, ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ, ਮੀਤ ਪ੍ਰਧਾਨ ਜਸਵਿੰਦਰ ਔਜਲਾ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸੰਯੁਕਤ ਸਕੱਤਰ ਦਲਜੀਤ ਸਫੀਪੁਰ, ਕੁਲਵਿੰਦਰ ਸਿੰਘ ਜੋਸ਼ਨ, ਪ੍ਰੈੱਸ ਸਕੱਤਰ ਪਵਨ ਕੁਮਾਰ, ਤਜਿੰਦਰ ਸਿੰਘ ਸਹਾਇਕ ਵਿੱਤ ਸਕੱਤਰ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ, ਮਹਿੰਦਰ ਕੌੜਿਆਂਵਾਲੀ, ਲਖਵਿੰਦਰ ਸਿੰਘ, ਪਰਮਿੰਦਰ ਸਿੰਘ, ਕੇਵਲ ਕੁਮਾਰ, ਗਿਆਨ ਚੰਦ, ਸੁਰਿੰਦਰ ਬਿੱਲਾ ਪੱਟੀ, ਬੇਅੰਤ ਸਿੰਘ ਫੂਲੇਵਾਲ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਦੱਸਿਆ ਕਿ ਪੈਂਡਿੰਗ ਤਰੱਕੀਆਂ, ਬਦਲੀ ਨੀਤੀ ਤਹਿਤ ਹੋਈਆਂ ਬਦਲੀਆਂ ਬਿਨਾਂ ਕਿਸੇ ਸ਼ਰਤ ਤੋਂ ਲਾਗੂ ਕਰਨ, ਓ.ਡੀ.ਐਲ. ਅਧਿਆਪਕਾਂ ਦੀ ਪੈਂਡਿੰਗ ਰੈਗੂਲਰਾਈਜ਼ੇਸ਼ਨ, ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਪੱਕਾ ਕਰਨ, ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿਚ ਮਰਜ ਕਰਨ, ਪ੍ਰੀ ਪ੍ਰਾਇਮਰੀ 8393, ਈਟੀਟੀ ਦੀਆਂ 2364 ਤੇ 6635 ਅਧਿਆਪਕ ਭਰਤੀਆਂ ਪੂਰੀਆਂ ਕਰਨ, ਸਮਾਜਿਕ, ਹਿੰਦੀ ਅਤੇ ਪੰਜਾਬੀ ਵਿਸ਼ਿਆ ਦੀ ਵੱਡੀ ਗਿਣਤੀ ਵਿੱਚ ਭਰਤੀ ਸ਼ੁਰੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਛੇਵਾਂ ਪੰਜਾਬ ਤਨਖਾਹ ਕਮਿਸ਼ਨ ਸੋਧ ਕੇ ਲਾਗੂ ਕਰਨ, ਸਕੂਲ ਮੁਖੀਆਂ ‘ਤੇ ਬਦਲੀ ਹੋਣ ਉਪਰੰਤ ਵੀ ਪਿਛਲੇ ਸਟੇਸ਼ਨ ਦਾ ਦਿੱਤਾ ਵਾਧੂ ਚਾਰਜ ਵਾਪਿਸ ਲੈਣ, ਮਿਤੀ 17-7-2020 ਤੋਂ ਬਾਅਦ ਭਰਤੀ ਪੰਜਾਬ ਦੇ ਮੁਲਾਜ਼ਮਾਂ ਉੱਪਰ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਦਾ ਫ਼ੈਸਲਾ ਰੱਦ ਕਰਨ ਦੇ ਮਾਮਲੇ ਵੀ ਲੰਬੇ ਸਮੇਂ ਤੋਂ ਲਟਕਾ ਕੇ ਰੱਖੇ ਹੋਏ ਹਨ। ਜਿਸ ਤੋਂ ਸਪੱਸ਼ਟ ਹੈ ਕਿ ਸਿੱਖਿਆ ਵਿਭਾਗ ਵਿੱਚ ਅਧਿਆਪਕ ਵਿਰੋਧੀ ਰਵਈਆ ਪਹਿਲਾਂ ਵਾਂਗ ਹੀ ਬਾ-ਦਸਤੂਰ ਜਾਰੀ ਹੈ, ਜਿਸ ਖ਼ਿਲਾਫ਼ ਅਧਿਆਪਕ ਵਰਗ ਵਿੱਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ।

Advertisements

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਸਾਂਝੇ ਅਧਿਆਪਕ ਮੋਰਚੇ ਨਾਲ ਗੱਲਬਾਤ ਕਰਕੇ, ਮੋਰਚੇ ਦੇ ਮੰਗ ਪੱਤਰ ਵਿੱਚ ਸ਼ਾਮਲ ਸਾਰੀਆਂ ਮੰਗਾਂ ਦਾ ਫੌਰੀ ਵਾਜਬ ਹੱਲ ਕੱਢਿਆ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਸਾਂਝੇ ਅਧਿਆਪਕ ਮੋਰਚੇ ਵੱਲੋਂ 8 ਦਸੰਬਰ, 2021 ਨੂੰ ਜਲੰਧਰ ਵਿਖੇ ਐਲਾਨੇ ਸੂਬਾਈ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਗੱਜ ਵੱਜ ਕੇ ਹਿੱਸਾ ਲਿਆ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾਂ ਜਗਦੀਸ਼ ਲਾਲ, ਹੰਸ ਰਾਜ, ਗੁਰਮੁਖ ਸਿੰਘ ਲੋਕਪ੍ਰੇਮੀ, ਜਤਿੰਦਰ ਕੁਮਾਰ, ਨਵਕਿਰਨ, ਰਜੇਸ਼ ਕੁਮਾਰ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਰਵਿੰਦਰ ਸਿੰਘ, ਚਮਕੌਰ ਸਿੰਘ , ਹਰਵਿੰਦਰ ਬੇਲੂਮਾਜਰਾ, ਨਿਰਮਲ ਸਿੰਘ, ਸੁਨੀਲ ਕੁਮਾਰ, ਰਤਨਜੀਤ ਸਿੰਘ, ਹਰਿੰਦਰਜੀਤ ਸਿੰਘ, ਰਾਹੁਲ ਕੁਮਾਰ, ਸਤਨਾਮ ਸਿੰਘ, ਹਰਪਿੰਦਰ ਸਿੰਘ ਨਵਨੀਤ ਪਾਠਕ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

One thought on “ਡੀ ਟੀ ਐੱਫ ਨੇ ਬੇਰੁਜ਼ਗਾਰਾਂ ਅਤੇ ਕੱਚੇ ਮੁਲਾਜ਼ਮਾਂ ‘ਤੇ ਤਸ਼ੱਦਦ ਖਿਲਾਫ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਡੀ.ਟੀ.ਐੱਫ. ਨੇ ਸਿੱਖਿਆ ਮੰਤਰੀ ਤੋਂ ਅਧਿਆਪਕਾਂ ਨਾਲ ਸਬੰਧਿਤ ਮਸਲੇ ਹੱਲ ਕਰਨ ਦੀ ਕੀਤੀ ਮੰਗ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਹੇਠ 8 ਦਸੰਬਰ ਦੀ ਜਲੰਧਰ ਰੈਲੀ ‘ਚ ਭਾਰੀ ਸ਼ਮੂਲੀਅਤ ਕਰਵਾਉਣ ਦਾ ਐਲਾਨ”

Leave a Reply

Your email address will not be published.