Advertisements
Advertisements
Advertisements
Advertisements
Advertisements
Advertisements
Advertisements
Advertisements

ਜਲੰਧਰ, (ਆਖ਼ਿਰ ਕਿਉਂ ਨਿਊਜ਼ , ਵਰਿੰਦਰ ਸ਼ਰਮਾ ) : ਅੱਜ ਜਲੰਧਰ ਪ੍ਰੈਸ ਕਲੱਬ ਵਿੱਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਲੋਕ ਹਿੱਤ ਪਾਰਟੀ ਦੇ ਨਵ ਨਿਯੁਕਤ ਪ੍ਰਧਾਨ ਮਲਕੀਤ ਸਿੰਘ ਬੀਰਮੀ ਸਾਬਕਾ ਜੇਲ ਮੰਤਰੀ ਨੇ ਬਿਜਲੀ ਮੁੱਦੇ ਤੇ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ 300 ਯੂਨਿਟ ਬਿਜਲੀ ਫਰੀ ਦਿਆਂਗੇ ਦੂਜੇ ਪਾਸੇ ਅਕਾਲੀ ਪਾਰਟੀ ਕਹਿੰਦੀ ਕਿ ਅਸੀਂ 500 ਯੂਨਿਟ ਬਿਜਲੀ ਫ੍ਰੀ ਦਿਆਂਗੇ ਹੁਣ ਮੌਜੂਦਾ ਸੀ ਐਮ ਨੇ 7 ਕਿਲੋਵਾਟ ਦੇ ਲੋਡ ਤੱਕ ਤਿੰਨ ਰੁਪਏ ਪ੍ਰਤੀ ਯੂਨਿਟ ਰੇਟ ਘਟਾ ਕੇ 69 ਲੱਖ ਕੁਨੈਕਸ਼ਨਾਂ ਤੋਂ 3316 ਕਰੋੜ ਦਾ ਵਾਧੂ ਬੋਝ ਪਾ ਦਿੱਤਾ । ਇਸ ਬੋਝ ਦੀ ਭਰਪਾਈ ਸਰਕਾਰ ਕਿੱਥੋਂ ਕਰਵਾਏਗੀ।

ਅਕਾਲੀਆਂ  ਨੇ ਪੰਜਾਬ ਸਰਕਾਰ ਤੇ 1 ਲੱਖ 50 ਹਜਾਰ ਕਰੋੜ ਰੁਪਏ ਦਾ ਕਰਜਾ ਚੜਾ ਦਿੱਤਾ। ਇਹਦਾ ਕੀ ਤਰਕ ਸੀ। ਇਹ ਕਰਜਾ ਕਿਵੇਂ ਵਾਪਸ ਹੋਵੇਗਾ ਹੁਣ। ਕਰਜਾ ਤਾਂ ਤੁਸੀਂ ਆਪਣੀ ਗੁੱਡਵਿਲ ਬਣਾਉਣ ਲਈ ਚੜਾਇਆ। ਉਤਾਰੇਗੀ ਹੁਣ ਪੰਜਾਬ ਦੀ ਸਾਰੀ ਜੰਤਾ। ਉਹਨਾਂ ਦਾ ਕੀ ਕਸੂਰ ਹੈ?

Advertisements
Advertisements

ਅਨਇੰਪਲਾਇਡ ਯੂਥ ਨੂੰ ਰੁਜ਼ਗਾਰ ਦੇਣ ਦੀ ਬਿਜਾਏ ਮੁਫਤ ਲਾਭ  ਦੇ ਦੇ ਕੇ ਇਹਨਾਂ ਨੂੰ ਨਿਕੰਮੇ ਬਣਾ ਕੇ ਰੱਖ ਦਿੱਤਾ। ਇਹਨਾਂ ਨੂੰ ਰੁਜਗਾਰ ਤੇ ਲਾ ਕੇ ਇੱਕ ਜਿੰਮੇਵਾਰ ਸ਼ਹਿਰੀ ਬਣਾਉਣ ਦੀ ਬਿਜਾਏ ਸਰਕਾਰ ਇਹਨਾਂ ਨੂੰ ਨਿਕੰਮਾ ਕਰ ਰਹੀ ਹੈ। ਪੰਜਾਬ ਨੂੰ ਬਚਾਏਗਾ ਕੌਣ?

Advertisements

ਜਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰ  ਨੇ ਕੋਈ ਠੋਸ ਕਦਮ ਨਹੀਂ ਚੁੱਕੇ। ਗਰਾਊਂਡ ਵਾਟਰ ਲੈਵਲ ਕਈ ਸੈਂਕੜੇ ਫੁੱਟ ਥੱਲੇ ਜਾ ਚੁੱਕਿਆ ਹੈ। ਸਰਕਾਰ ਨੂੰ ਕਿਸਾਨਾਂ ਨਾਲ ਸਲਾਹ ਕਰਕੇ ਉਹਨਾਂ ਨੂੰ ਕਰਾਪ ਡਾਈਵਰਸੀਫਿਕੇਸ਼ਨ ਲਈ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਪਾਣੀ ਦੀ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ।  ਕਰਾਪ ਇੰਸ਼ੋਰੈਂਸ ਵੀ ਇੱਕ ਢੁਕਵਾਂ ਹੱਲ ਬਣ ਸਕਦਾ ਹੈ।

ਪੰਜਾਬੀ ਬਾਹਰਲੇ ਕਈ ਸੂਬਿਆਂ ਵਿੱਚ ਜਾਇਦਾਦ ਨਹੀਂ ਖਰੀਦ ਸਕਦੇ। ਜਦੋਂ ਕਿ ਪੰਜਾਬ ਵਿੱਚ ਜਾਇਦਾਦ ਖਰੀਦਣ ਤੇ ਕਿਸੇ ਉੱਤੇ ਕੋਈ ਰੋਕ ਨਹੀਂ। ਇੱਥੇ ਹਰ ਕੋਈ ਜਾਇਦਾਦ ਖਰੀਦਣ ਲਈ ਯੋਗ ਹੈ। ਹੁਣ ਤੱਕ ਦੀਆਂ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।
ਆਈ ਲੈਟ ਕਰ ਕਰ ਕੇ ਜੁਆਕ ਬਾਹਰਲੇ ਦੇਸ਼ਾਂ ਨੂੰ ਭੱਜੇ ਜਾ ਰਹੇ ਹਨ। ਪੰਜਾਬ ਖਾਲੀ ਹੁੰਦਾ ਜਾ ਰਿਹਾ ਹੈ। ਸਰਕਾਰ ਨੇ ਨੌਜਵਾਨਾਂ ਨੂੰ ਇੱਥੇ ਸੈਟਲ ਕਰਨ ਲਈ ਕੋਈ ਯੋਗ ਕਦਮ ਨਹੀਂ ਚੁੱਕੇ। ਹਰ ਘਰ ਚੋਂ ਜੁਆਕ ਬਾਹਰ ਜਾ ਰਹੇ ਹਨ।

ਰੇਤ ਮਾਫੀਆ ਨੇ ਸਿਰੇ ਦੀ ਲੁੱਟ ਕੀਤੀ ਹੈ। ਮਾਈਨਿੰਗ, ਡਰੱਗ ਅਤੇ ਸ਼ਰਾਬ ਮਾਫੀਆ ਸਰਕਾਰ ਦੀ ਸਰਪ੍ਰਸਤੀ ਹੇਠ ਪਲ ਰਹੇ ਹਨ। ਲੀਕਰ ਬਾਰੇ ਰੈਫਰੈਂਸ। ਸਿੰਡੀਕੇਟ ਬਣਾਉਣ ਦੀ ਸਿਫਾਰਸ਼।

2017 ਦੀਆਂ ਇਲੈਕਸ਼ਨਾਂ ਵਿੱਚ ਕਾਂਗਰਸ ਨੇ ਹਰ ਯੂਥ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਸੀ। ਕਿੱਥੇ ਗਿਆ ਭਰੋਸਾ? ਕੀ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ? ਅਕਾਲੀਆਂ ਨੇ ਯੂਥ ਨੂੰ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਕਿੱਥੇ ਐਂ ਨੌਕਰੀਆਂ? 2016 ਤੋਂ ਲੈ ਕੇ ਹੁਣ ਤੱਕ  2,62,000 ਸਟੂਡੈਂਟ ਬਾਹਰ ਜਾ ਚੁੱਕੇ ਹਨ।

ਸਰਕਾਰ ਨੇ ਹੁਣ ਦੀਵਾਲੀ ਦੇ ਮੌਕੇ ਤੇ ਉਸਾਰੀ ਦੇ ਕੰਮ ਵਿੱਚ ਲੱਗੇ ਵਰਕਰਾਂ ਨੂੰ 3100 ਰੁਪਏ ਸਲਾਨਾ ਦੇਣ ਦਾ ਫੈਸਲਾ ਕੀਤਾ ਹੈ। ਇਹ ਪੰਜਾਬ ਲੋਕਹਿਤ ਪਾਰਟੀ ਦੇ ਮੈਦਾਨ ਵਿੱਚ ਆਉਣ ਕਰਕੇ ਹੀ ਹੋ ਸਕਿਆ ਹੈ ਕਿਉਂਕਿ ਉਸਾਰੀ ਦੇ ਕੰਮ ਵਿੱਚ ਲੱਗੇ ਕਾਮੇ ਰਾਜ ਮਿਸਤਰੀ, ਕਾਰਪੈਂਟਰ, ਬਾਰ ਬਾਈੰਡਰ, ਪੇਂਟਰ ਅਤੇ ਸਟੀਲ ਫਿਕਸਚਰ ਆਦਿ ਵਗੈਰਾ ਸਭ ਓ ਬੀ ਸੀ ਕੈਟਾਗਰੀ ਵਿੱਚ ਹੀ ਆਉਂਦੇ ਹਨ।

ਮੁੱਕਦੀ ਗੱਲ ਕਿ ਰਵਾਇਤੀ ਪਾਰਟੀਆਂ ਦੇ ਹੱਥ ਵਿੱਚ ਪੰਜਾਬ ਦੀ ਵਾਗਡੋਰ ਘੁੱਪ ਹਨੇਰਾ ਹੈ।

ਮੈਂ ਮੰਗ ਕਰਦਾ ਹਾਂ ਕਿ ਸਰਕਾਰ ਹੇਠ ਲਿਖੇ ਮੁੱਦਿਆਂ ਬਾਰੇ ਵਾਈਟ ਪੇਪਰ ਜਾਰੀ ਕਰੇ :-
ਪਿਛਲੇ 15 ਸਾਲਾਂ ਵਿੱਚ ਕਿੰਨਾ ਯੂਥ ਮਾਈਗਰੇਟ  ਹੋਇਆ? ਕਿਉਂ ਹੋਇਆ? ਸਰਕਾਰ ਨੇ ਇਹਨਾਂ ਨੂੰ ਰੋਕਣ ਲਈ ਕੀ ਕਦਮ ਚੁੱਕੇ?
ਪਿਛਲੇ 15 ਸਾਲ ਵਿਚ ਪੰਜਾਬ ਸਰਕਾਰ ਨੇ ਕਿੰਨਾ ਕਰਜਾ ਲਿਆ  ਕਿੱਥੋਂ ਕਿੱਥੋਂ ਲਿਆ ਅਤੇ ਉਹ ਕਿੱਥੇ ਕਿੱਥੇ ਵਰਤਿਆ ਗਿਆ।
ਸਰਕਾਰ ਨੇ ਪਿਛਲੇ 15 ਸਾਲਾਂ ਵਿੱਚ ਕਿੰਨੀਆਂ ਸਰਕਾਰੀ ਜਾਇਦਾਦਾਂ ਵੇਚੀਆਂ ਅਤੇ ਕਿੰਨੀਆਂ ਗਿਰਵੀ ਰੱਖੀਆਂ ਇਸ ਤੋਂ ਇਲਾਵਾ ਅੱਜ ਪ੍ਰੈਸ ਕਲੱਬ ਵਿੱਖੇ ਸਮਾਜਿਕ ਸੰਘਰਸ਼ ਪਾਰਟੀ ਵੱਲੋਂ ਵੀ ਪੰਜਾਬ ਲੋਕ ਹਿੱਕ ਪਾਰਟੀ ਦਾ ਸਮੱਰਥਨ ਕੀਤਾ ਗਿਆ ਜਿਸ ਦੇ ਸਰਪ੍ਰਸਤ ਜਸਵਿੰਦਰ ਸਿੰਘ ,ਹਰਵਿੰਦਰ ਕੋਰ ,ਕਿਸ਼ੋਰ ਕੁਮਾਰ ਗੁਰੂ , ਮਾਸਟਰ ਮੋਹਿੰਦਰ ਸਿੰਘ ਹੀਰ , ਹਰਪ੍ਰੀਤ ਕੋਰ ਢਿੱਲੋ , ਇੰਦਰਜੀਤ ਸਿੰਘ ਪ੍ਰਿੰਸ , ਹਰਬੰਸ ਸਿੰਘ ਜੱਸੀ , ਕੁਲਦੀਪ ਸਿੰਘ ਸਮੇਤ ਅਨੇਕਾਂ ਵਰਕਰ ਹਾਜਿਰ ਸਨ

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.

You missed