Advertisements
Advertisements
Advertisements
Advertisements
Advertisements
Advertisements
Advertisements
Advertisements

ਸ.ਸੁਖਬੀਰ ਸਿੰਘ ਬਾਦਲ ਨੇ ਸ਼੍ਰੋਅਦਲ ਦਾ ਦੇਸ਼ ਪੱਧਰ ਤੇ ਵਿਸਥਾਰ ਕਰਨ ਦੇ ਯਤਨ ਆਰੰਭੇ ..ਹਰਿਆਣਾ, ਦਿੱਲੀ ਤੇ U.P ਤੱਕ ਸੰਗਠਨ ਨੂੰ ਮਜ਼ਬੂਤ ਕਰਨ ਦੀ ਸੋਚ ਸੋਚੀ.. ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਨਵੇਂ ਪੰਜਾਬ ਦਾ ਸੰਕਲਪ ਲਿਆ, ਪੰਜਾਬ ਦੇ infrastructure ਵਿੱਚ ਵੱਡੀਆਂ ਤਬਦੀਲੀਆਂ ਆਈਆਂ, ਚਾਰ ਮਾਰਗੀ ਸੜਕਾਂ ਦੇ ਜਾਲ ਵਿਛਾਏ ,ਏਅਰਪੋਰਟ ਬਣਾਏ ਗਏ,ਧਾਰਮਿਕ ਯਾਦਗਾਰਾਂ ਉਸਾਰੀਆਂ ਗਈਆਂ, ਵਿਰਾਸਤੀ ਮਾਰਗ ਉਸਾਰੇ ਗਏ,ਕਬੱਡੀ ਕਰੋੜਾਂ ਦੀ ਹੋਗੀ,ਸੇਵਾ ਕੇਂਦਰ ਸਾਂਝ ਕੇਂਦਰ ਬਣੇ, ਪਿੰਡ ਪਿੰਡ RO system ਤੇ ਜਿੰਮ ਖੋਲ੍ਹੇ ਗਏ, right to service act ਤਹਿਤ ਸਮੁੱਚੀ ਅਫਸਰਸ਼ਾਹੀ ਇੱਕ ਛੱਤ ਹੇਠ ਬਿਠਾ ਦਿੱਤੀ, ਅਸੀਂ ਬਿਜਲੀ ਸਰਪਲੱਸ ਹੋ ਗਏ..ਪੰਜਾਬ ਦੀ ਏਹੀ ਤਰੱਕੀ ਹੀ ਵਿਰੋਧੀਆਂ ਕੋਲੋਂ ਜ਼ਰੀ ਨਾ ਗਈ ਤੇ ਬੱਸ ਏਥੋਂ ਈ ਸ਼ੁਰੂ ਹੋ ਗਿਆ ਸ. ਬਾਦਲ ਦੀ ਕਿਰਦਾਰਕੁਸ਼ੀ ਦਾ ਵਰਤਾਰਾ.. ਹੁਣ ਸੋਚਣਾ ਏਹ ਹੈ ਕਿ ਅਸੀਂ ਰਾਜਨੀਤਕ ਪੱਖੋਂ ਕਿੰਨੇ ਕੁ ਪਰਪੱਕ ਹਾਂ..
ਵਿਰੋਧੀਆਂ ਨੇ ਸਭ ਤੋਂ ਪਹਿਲਾ ਟਰੈਪ ਲਾਇਆ ਬੇਅਦਬੀ ਵਾਲਾ ਜਿਸ ਵਿੱਚ ਅਸੀਂ ਬੁਰੀ ਤਰ੍ਹਾਂ ਘਿਰੇ.. ਓਸ ਟਰੈਪ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੀ ਤਰੱਕੀ ਲਈ ਕੀਤੇ ਸਾਰੇ ਕੰਮਾਂ ਤੇ ਸੁਹਾਗਾ ਫੇਰ ਦਿੱਤਾ.. ਉਸ ਤੋਂ ਅਗਲਾ ਟਰੈਪ ਲੱਗਾ ਬੀਜੇਪੀ ਨਾਲੋਂ ਗਠਜੋੜ ਤੋੜਨ ਲਈ ਮਜ਼ਬੂਰ ਕਰਨ ਦਾ ਤਾਂ ਜੋ ਸਾਨੂੰ ਕੇਂਦਰੀ ਸੱਤਾ ਨਾਲੋਂ ਵੀ ਦੂਰ ਕੀਤਾ ਜਾਵੇ ਤੇ ਵੋਟ ਸ਼ੇਅਰ ਪੱਖੋਂ ਵੀ ਕਮਜ਼ੋਰ.. ਓਸ ਤੋਂ ਅਗਲਾ ਟਰੈਪ ਲੱਗਾ ਕੇਂਦਰੀ ਵਜ਼ਾਰਤ ਛੱਡਣ ਦਾ, ਅਸੀਂ ਏਸ ਟਰੈਪ ਵਿੱਚ ਆਏ ਤੇ ਸਾਰੇ ਭਾਰਤ ਵਿੱਚੋਂ ਸਿਰਫ ਇੱਕੋ ਕੇਂਦਰੀ ਮੰਤਰੀ ਨੇ ਵਜ਼ਾਰਤ ਛੱਡੀ.. ਪਰ ਸਵਾਲ ਏਹ ਹੈ ਕਿ ਗਠਜੋੜ ਤੋੜਨ ਲਈ ਮਜ਼ਬੂਰ ਕਰਨ ਵਾਲੇ ਖੁਦ Bjp ਦੇ ਗੰਧਾੜੇ ਚੜ੍ਹਕੇ ਕਿਸ behalf ਤੇ ਸਕੀਰੀਆਂ ਪਾਲ ਰਹੇ ਨੇ..ਹੁਣ ਇੱਕ ਵਾਰ ਫੇਰ ਸਾਜਿਸ਼ ਤਹਿਤ ਅਕਾਲੀ ਦਲ ਦੇ ਖਿਲਾਫ ਟਰੈਪ ਲੱਗਾ ਹੋਇਆ ਕਿ ਪ੍ਰਧਾਨ ਬਦਲੋ ਤਾਂ ਜੋ ਅਕਾਲੀ ਦਲ ਨੂੰ ਧੜਿਆਂ ਵਿੱਚ ਵੰਡਕੇ ਹੋਰ ਕਮਜ਼ੋਰ ਕੀਤਾ ਜਾ ਸਕੇ..ਪਰ ਅਫਸੋਸ ਕਿ ਏਸ ਟਰੈਪ ਨੂੰ ਸਮਝਣ ਦੀ ਬਜਾਏ ਸਾਡੇ ਕਈ ਵਰਕਰ ਈ ਏਹਦੇ ਸ਼ਿਕਾਰ ਹੋਕੇ ਊਲ ਜਲੂਲ ਬੋਲ ਰਹੇ ਨੇ..ਸੋ ਵੀਰੋ ਰਾਜਨੀਤਕ ਚਾਲਾਂ ਨੂੰ ਸਮਝਿਆ ਕਰੋ, ਜੋ ਗੱਲ ਵਿਰੋਧੀ ਤੁਹਾਡੇ ਮੂੰਹ ਚ ਪਾਵੇ ਤੁਸੀਂ ਓਹ ਬਿਨਾਂ ਸੋਚੇ ਸਮਝੇ ਬੋਲਕੇ ਅਣਜਾਣੇ ਵਿੱਚ ਓਹਨਾਂ ਦਾ ਸਮਰਥਨ ਕਰ ਰਹੇ ਹੁੰਦੇ ਓ..ਲੋੜ ਔਖੇ ਵੇਲੇ ਇੱਕਮੁੱਠ ਹੋਕੇ ਦੁੱਗਣੀ ਮੇਹਨਤ ਕਰਨ ਦੀ ਆ ਜਿਸ ਤੋਂ ਆਪਾਂ ਭੱਜ ਰਹੇ ਆ, ਆਓ ਅਹਿਦ ਕਰੀਏ ਕਿ ਅਸੀਂ ਖੁਦ ਮੇਹਨਤ ਕਰਾਂਗੇ ਤੇ ਜਿਸ ਦਿਨ ਏਸ ਸੋਚ ਦੇ ਧਾਰਨੀ ਹੋਗੇ ਪਾਰਟੀ ਚ ਸਭ ਕੁੱਝ ਆਪੇ ਠੀਕ ਲੱਗਣ ਲੱਗਜੂ.. ਔਖੇ ਵੇਲੇ ਆਵਦੇ ਲੀਡਰ ਨਾਲ ਠੋਕਕੇ ਖੜਿਆ ਕਰੋ ਜਿਹੜਾ ਵੀ ਹੋਵੇ..

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.

You missed