Advertisements
Advertisements
Advertisements
Advertisements
Advertisements
Advertisements
Advertisements
Advertisements

ਜਲੰਧਰ, (ਆਖ਼ਿਰ ਕਿਉਂ ਨਿਊਜ਼ ਵਰਿੰਦਰ ਸ਼ਰਮਾ) : ਅੱਜ ਮਿਤੀ 16-7- 2022 ਨੂੰ”ਆਪਣਾ ਸ਼ਹਿਰ ਆਪਣਾ ਮਾਣ ਵੈਲਫ਼ੇਅਰ ਫ਼ਾਊਡੇਸ਼ਨ ਜਲੰਧਰ” ਵੱਲੋਂ ਗਰੀਨ ਮਾਡਲ ਟਾਊਨ ਮਾਰਕੀਟ ਵਿੱਚ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ NGO ਵੱਲੋਂ ਜਲੰਧਰ ਸ਼ਹਿਰ ਨੂੰ ਸਾਫ ਸੁਥਰਾ ਅਤੇ ਹਰਿਆ-ਭਰਿਆ ਅਤੇ ਗੰਦਗੀ ਰਹਿਤ ਬਣਾਉਣ ਲਈ ਉਲੀਕੇ ਗਏ ਪ੍ਰੋਗਰਾਮ ਸਬੰਧੀ ਸ਼ਹਿਰ ਵਾਸੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਐਨ ਜੀ ਓ ਦੇ ਟੀਚੇ ਅਤੇ ਉਦੇਸ਼ ਸਬੰਧੀ ਚਾਨਣਾ ਪਾਉਂਦੇ ਹੋਏ ਇਸ਼ਤਿਹਾਰ ਵੰਡੇ ਗਏ। ਇਸ ਮੌਕੇ ਐਨ ਜੀ ਓ ਦੇ ਡਾਇਰੈਕਟਰਜ਼ ਸ੍ ਗੁਰਬਖਸ਼ ਸਿੰਘ ਅਤੇ ਇੰਜਿਨੀਅਰ ਬੀ ਐਲ ਹੀਰ ਅਤੇ ਉਨ੍ਹਾਂ ਦੇ ਸਹਿਯੋਗੀ ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਐੱਨ ਜੀ ਓ ਦੇ ਟੀਚੇ ਅਤੇ ਉਦੇਸ਼ਾਂ ਸਬੰਧੀ ਜਾਣਕਾਰੀ ਦਿੱਤੀ ਗਈ।

ਐਨਜੀਓ ਦੇ ਡਾਇਰੈਕਟਰਜ਼ ਵੱਲੋਂ ਦੱਸਿਆ ਗਿਆ ਕਿ ਪ੍ਰਮੁੱਖ ਤੌਰ ਤੇ ਮਿਊਂਸੀਪਲ ਵੇਸਟ ਮੈਨੇਜਮੈਂਟ ਦੇ ਮੁੱਦੇ ਤੇ ਕਾਰਪੋਰੇਸ਼ਨ ਨਾਲ ਸਹਿਯੋਗ ਕਰਕੇ ਇਸ ਵੱਲੋਂ ਪਾਇਲਟ ਪ੍ਰੋਜੈਕਟ ਚਲਾਇਆ ਜਾਵੇਗਾ, ਜਿਸ ਅਧੀਨ ਘਰ ਘਰ ਤੋਂ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਇਕੱਤਰ ਕਰਨ ਤੋਂ ਲੈ ਕੇ ਉਸ ਦੀ ਸੈਗਰੀਗੇਸ਼ਨ ਕਰਨਾ, ਉਸ ਨੂੰ ਮੁੜ ਵਰਤੋਂ ਲਈ ਲੋੜੀਂਦੇ ਉਦਯੋਗਿਕ ਕੇਂਦਰਾਂ ਨੂੰ ਭਿਜਵਾਉਣਾ ਅਤੇ ਗਿੱਲੇ ਕੂੜੇ ਦੀ ਕੰਪੋਸਟ ਤਿਆਰ ਕਰਵਾ ਕੇ ਕੂੜੇ ਦਾ ਨਿਯਮਾਂ ਮੁਤਾਬਕ ਸਹੀ ਡਿਸਪੋਜ਼ਲ ਕਰਵਾਉਣ ਦਾ ਕੰਮ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਐਨ ਜੀ ਓ ਦੁਆਰਾ ਪਿਛਲੇ ਦੋ ਮਹੀਨਿਆਂ ਦੌਰਾਨ ਮਿੱਠਾਪੁਰ ਇਲਾਕੇ ਦੀਆਂ ਸੜਕਾਂ ਦੇ ਖੱਡੇ ਲੁੱਕ ਪਾ ਕੇ ਭਰਵਾਏ ਗਏ।

Advertisements
Advertisements

ਬੈਂਕ ਇਨਕਲੇਵ, ਬੈਂਕ ਕਲੋਨੀ, ਸ਼ਿਵ ਵਿਹਾਰ ਇਲਾਕਿਆਂ ਵਿਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਚੁੱਕੀ ਹੈ ਜੋ ਕਿ ਨਿਰੰਤਰ ਜਾਰੀ ਰੱਖੀ ਜਾਵੇਗੀ। ਸੰਖੇਪ ਰੂਪ ਵਿਚ ਦੱਸਦੇ ਹੋਏ ਉਨ੍ਹਾਂ ਦੁਆਰਾ ਦੱਸਿਆ ਗਿਆ ਕਿ ਉਨ੍ਹਾਂ ਦੁਆਰਾ ਜਾਰੀ ਕੀਤੇ ਮਨੋਰਥ ਪੱਤਰ ਵਿੱਚ ਦਰਜ ਹਰ ਲੋਕ-ਹਿੱਤ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਦੁਆਰਾ ਲੋਕਾਂ ਨੂੰ ਇਸ ਮੁਹਿੰਮ ਵਿਚ ਹੁੰਮ-ਹੁਮਾ ਕੇ ਸ਼ਾਮਲ ਹੋਣ ਲਈ ਅਪੀਲ ਕੀਤੀ ਅਤੇ ਜਿੱਥੋਂ ਤੱਕ ਹੋ ਸਕੇ ਐੱਨ ਜੀ ਓ ਦੇ ਰੈਗੂਲਰ ਮੈਂਬਰ ਬਣ ਕੇ ਵਿੱਤੀ ਸਹਿਯੋਗ ਵੀ ਐਨ ਜੀ ਓ ਦੇ ਖਾਤੇ ਵਿਚ ਪਾਇਆ ਜਾਵੇ।

Advertisements

ਡਾਇਰੈਕਟਰਜ਼
ਆਪਣਾ ਸ਼ਹਿਰ ਆਪਣਾ ਮਾਣ
ਵੈਲਫ਼ੇਅਰ ਫ਼ਾਊਡੇਸ਼ਨ ਜਲੰਧਰ

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.

You missed